ਮੁੱਖ ਪ੍ਰਸ਼ਾਸਕ ਦਾ ਸੁਨੇਹਾ

ਜਲੰਧਰ ਵਿਕਾਸ ਅਥਾਰਟੀ ਦੀ ਸਿਰਜਣਾ ਕਰਨ ਦਾ ਮੁੱਖ ਉਦੇਸ਼ ਆਪਣੇ ਅਧਿਕਾਰ ਖੇਤਰ ਦੇ ਅਧੀਨ ਖੇਤਰਾਂ ਨੂੰ ਯੋਜਨਾਬੱਧ ਤਰੀਕੇ ਨਾਲ ਅਤੇ ਮੌਜੂਦਾ ਵਿਕਾਸ ਦੇ ਅਨੁਰੂਪ ਬਣਾਉਣ ਨਾਲ ਹੈ। ਅਥਾਰਟੀ ਦਾ ਉਦੇਸ਼ ਮੌਜੂਦਾ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਜਨਤਾ ਨੂੰ ਵੱਧ ਤੋਂ ਵੱਧ ਲਾਭ ਦੇਣਾ ਹੈ। ਇਸ ਸੰਸਥਾ ਵਲੋਂ ਗੁਣਵੱਤਾ ਭਰਪੂਰ ਸੇਵਾ ਦੇ ਕੇ ਜਨਤਕ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਅਥਾਰਟੀ ਦੇ ਕੰਮ ਵਿੱਚ ਹੋਰ ਸੁਧਾਰ ਲਈ ਜਨਤਾ ਵੱਲੋਂ ਦਿੱਤੇ ਗਏ ਕੀਮਤੀ ਸੁਝਾਵਾਂ ਦਾ ਹਮੇਸ਼ਾ ਸਵਾਗਤ ਕੀਤਾ ਜਾਂਦਾ ਹੈ।